Report Abuse

Blog Archive

Subscribe To Our YouTube Channel

Labels

Guru Granth Sahib Quotes

Guru Granth Sahib Quotes

Labels

Categories

Popular Posts

Pages

Blogger news

Main Ad

Blogger templates

Blogroll

Popular Posts

Skip to main content

ਦਿੱਲੀ: 1984 ਨਾ ਭੁੱਲਣਯੋਗ ਤੇ ਨਾ ਹੀ ਬੱਖਸ਼ਣਯੋਗ | Sikh Genocide 1984

By: Amrit Singh 
June 02, 2020, at 19:46 PM 


1 min. read 


ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ 'ਤੇ ਜੂਨ 1984 ਈ: ਵਿੱਚ ਭਾਰਤੀ ਫੌਜ ਵੱਲੋ ਕੀਤਾ ਗਿਆ ਕਹਿਰੀ ਹਮਲਾ ਸਿੱਖ ਮਾਨਸਿਕਤਾ ਉਤੇ ਅਜਿਹਾ ਨਾਸੂਰ ਹੈ, ਜਿਸ ਦੀ ਪੀੜਾ ਕਈ ਸਦੀਆਂ ਤੀਕ ਮਹਿਸੂਸ ਕੀਤੀ ਜਾਂਦੀ ਰਹੇਗੀ। ਇਸਦਾ ਵੱਡਾ ਕਾਰਣ ਇਹ ਹੈ। ਕਲਚਰ ਨਾਲ ਤੋੜੀਆ, ਵਿਰਸੇ ਨਾਲ ਤੋੜੀਆ, ਗ੍ਰੰਥ ਨਾਲ ਤੌੜਨ ਦੀ ਮੁਹਿਮ ਬਹੁਤ ਹੱਦ ਤਕ ਵਧ ਚੁਕੀ ਹੈ। 



ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ 'ਤੇ ਜੂਨ 1984 ਈ: ਵਿੱਚ ਭਾਰਤੀ ਫੌਜ ਵੱਲੋ ਕੀਤਾ ਗਿਆ ਕਹਿਰੀ ਹਮਲਾ ਸਿੱਖ ਮਾਨਸਿਕਤਾ ਉਤੇ ਅਜਿਹਾ ਨਾਸੂਰ ਹੈ, ਜਿਸ ਦੀ ਪੀੜਾ ਕਈ ਸਦੀਆਂ ਤੀਕ ਮਹਿਸੂਸ ਕੀਤੀ ਜਾਂਦੀ ਰਹੇਗੀ। ਇਸਦਾ ਵੱਡਾ ਕਾਰਣ ਇਹ ਹੈ ਕਿ ਹਮਲਾ ਆਪਣੇਂ ਹੱਥੀ ਆਜਾਦ ਕਰਾਏ ਮੁਲਕ ਦੀ ਉਸ ਫੌਜ ਨੇ ਕੀਤਾ, ਜਿਸਨੂੰ ਅਜਾਦ ਕਰਾਉਂਣ ਲਈ ਸਿੱਖ ਕੌਮ ਨੇ ਆਪਣੇ ਸਾਰੇ ਨਿਰਣਾਇਕ ਰਾਜਸੀ ਹਿਤ ਨਿਸ਼ਾਵਰ ਕਰ ਦਿੱਤੇ ਸਨ।

ਇਹ ਹਮਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਜਪਾ ਸਮੇਤ ਦੇਸ਼ ਦੀਆਂ ਸਮੂੰਹ ਪਾਰਟੀਆਂ ਦੀ ਮੁਕੰਮਲ ਹਮਾਇਤ ਮਿਲਣ ਪਿੱਛੋਂ ਐਸੇ ਵਹਿਸ਼ੀ ਢੰਗ ਨਾਲ ਕੀਤਾ, ਜਿਸ ਕਾਰਨ ਹਜਾਰਾਂ ਸਿੱਖ ਸੰਗਤਾਂ ਸ਼ਹੀਦ ਹੋ ਗਈਆਂ।

ਅਫਸੋਸ ਹੈ! ਰਵਾਇਤੀ ਸਿੱਖ ਲੀਡਰਸ਼ਿਪ ਨੇ ਇਸ ਹਮਲੇ ਦੇ ਪਿੱਛੌਂ ਤੋਂ ਲੈਕੇ ਹੁਣ ਤੱਕ ਵੀ ਕੋਈ ਸਲਾਉਣਯੋਗ ਸਬਕ ਨਹੀਂ ਸਿੱਖਿਆਂ।

ਦਿੱਲੀ: 1984 ਨਾ ਭੁੱਲਣ ਯੋਗ ਤੇ ਨਾ ਹੀ ਬੱਖਸ਼ਣ ਯੋਗ ਹੈ !
36 ਸਾਲ ਹੋ ਗਏ ਇਸ ਘੱਲੂਘਾਰੇ ਨੂੰ, ਪਰ ਇਨਸਾਫ ਕਿਸ ਕੋਲ ਮੰਗੀਏ? ਕੋਈ ਸਰਕਾਰ ਸਾਨੂੰ ਇਨਸਾਫ ਨਹੀਂ ਦੇਵੇਗੀ। ਕਿਉਂਕਿ ਇਸ ਘੱਲੂਘਾਰੇ ਵਿਚ ਸਾਰੀ ਰਾਜਨਿਤੀਆਂ ਪਾਰਟੀਆਂ ਸ਼ਾਮਲ ਸਨ। 1984 ਵਿੱਚ ਸਿੱਖਾਂ ਨੂੰ ਘਰਾਂ ਵਿੱਚ ਵੜ ਕੇ ਜਿਉੰਦੀਆਂ ਹੀ ਸਾੜ ਦਿੱਤਾ ਗਿਆ ਸੀ।ਕੌਣ ਸਨ ਜਿਸਨੇ ਸਿੱਖਾਂ ਨੂੰ ਖਤਮ ਕਰਨ ਲਈ ਆਮ ਇਨਸਾਨ ਨੂੰ 36 ਘੰਟੇ ਦਿੱਤੇ?

ਸਾਫ ਜਾਹਿਰ ਹੈ ਕਿ ਇਹ ਸਰਕਾਰ ਦੀਆਂ ਸੋਚੀ ਸਮਝੀ ਸਾਜਿਸ਼ ਸੀ।

ਪੂਰੀ ਦਿੱਲੀ ਦੇ ਵਿੱਚ ਸਿੱਖ ਕੁੜਿਆਂ ਦੇ ਬਲਤਕਾਰ ਹੋਏ। ਉਸ ਸਮੇਂ ਇਨਸਾਨ ਨੂੰ ਹੈਵਾਨ ਬਣਾਇਆ ਗਿਆ, ਵੱਡੇ ਵੱਡੇ ਲੀਡਰਾਂ ਨੇ ਵੀ ਸਿੱਖਾਂ ਦੇ ਵਿਰੁੱਧ ਅਪਸ਼ਬਦਾਵਲੀ ਵਰਤੀ, ਫੇਰ ਵੀ ਕੋਈ ਐਕਸ਼ਨ ਨਹੀਂ ਲਿਆਂ ਗਿਆ, ਦਿੱਲੀ ਦੇ ਅਲਾਵਾ ਪੰਜਾਬ, ਗੁਜਰਾਤ, ਕਾਨਪੁਰ, ਤੇ ਹੋਰ ਕਈ ਥਾਵਾਂ ਤੇ ਸਿੱਖਾਂ ਨਾਲ ਧੱਕੇ ਹੋਏ। ਇਹ ਸਾਰੇ ਧੱਕੇ ਸਰਕਾਰ ਦੀ ਨਿਗਰਾਨੀ ਵਿੱਚ ਨਜਰਬੰਦ ਕੀਤੇ ਗਏ ਸਨ।


ਸਿੱਖਾਂ ਨਾਲ ਅੰਦੁਰੂਨੀ ਧੱਕੇ :-
1. ਕਲਚਰ ਨਾਲ ਤੋੜੀਆ।
2. ਵਿਰਸੇ ਨਾਲ ਤੋੜੀਆ।
3. ਗ੍ਰੰਥ ਨਾਲ ਤੌੜਨ ਦੀ ਮੁਹਿਮ ਬਹੁਤ ਹੱਦ ਤਕ ਵਧ ਚੁਕੀ ਹੈ।

ਫਿਰ ਇਕ ਦਿਨ ਅੇਸਾ ਆਵੇਗਾ ਨਾ ਰਹਿਗਾ ਗ੍ਰੰਥ ਨਾ ਰਹਿਗਾ ਪੰਥ, ਮੇਰੇ ਵੱਲੌ ਹਰ ਸਿੱਖ ਨੂੰ ਬੇਨਤੀ ਹੈ ਕਿ ਉਹ ਹਰ ਇਕ ਗਰੀਬ ਸਿੱਖ ਦਾ ਹੱਥ ਫੜੇ ਉਸਨੂੰ ਊੜੇ ਤੇ ਜੂੜੇ ਨਾਲ ਜੋੜੇ।
ਅੱਜ ਸਮਾਂ ਸਾਡੇ ਹੱਥੋਂ ਨਿਕਲ ਚੁਕਾ ਹੈ, ਅੱਜ ਸਾਨੂੰ ਊੜਾ ਤੇ ਜੂੜਾ ਸਾਂਭਣਾ ਹੈ ਜੀ। ਨਹੀਂ ਸਾਂਭਿਆਂ ਤਾਂ ਫੇਰ ਭੁੱਲ ਜਾਓ ਸਿੱਖੀ ਨੂੰ। ਭੁੱਲ਼ ਜਾਓ ਪੰਥ ਅਤੇ ਗ੍ਰੰਥ 






please comment and share our posts to spread the message.. 
your feedback is import to us. 































This article is written by, Amrit Singh, he is helping students with his other group, who are taking initiatives and sharing their experience in Gurudwara GTB Nagar with education and other things.

 

Comments