Khalsa Cricket Cup 2021 winners and runner-up teams |
ਸਾਲਾਨਾ ਆਯੋਜਿਤ ਖਾਲਸਾ ਕ੍ਰਿਕਟ ਕੱਪ ਜੈਪੁਰ ਵਿਚ ਪਿਛਲੇ ਪੰਜ ਦਿਨਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਸੀ । ਜਿੱਥੇ ਵੱਖ -ਵੱਖ ਥਾਵਾਂ ਤੋਂ ਬਾਰਾਂ ਟੀਮਾਂ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਾਮਲ ਹੋਈਆਂ। ਖਾਲਸਾ ਕਿੰਗ ਦਿੱਲੀ 19 ਰਨਾਂ ਨਾਲ ਜਿੱਤ ਗਈ, ਹਾਲਾਂਕਿ ਟੀਮ ਭਾਈ ਤਾਰੂ ਸਿੰਘ ਜੀ ਦੇ ਕਪਤਾਨ ਜਸਮੀਤ ਸਿੰਘ ਨੇ ਵਧੀਆ ਸਕੋਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ।
ਜੈਪੁਰ: 03 ਓਕਟੋਬਰ 2021 ਦਿਨ ਐਤਵਾਰ ਨੂੰ ਫਾਈਨਲ ਮੈਚ ਭਾਈ ਤਾਰੂ ਸਿੰਘ ਜੀ ਜੈਪੁਰ ਅਤੇ ਖਾਲਸਾ ਕਿੰਗ ਦਿੱਲੀ ਵਿਚਕਾਰ ਸੈਂਟ ਅੰਸਲਮ ਕ੍ਰਿਕਟ ਅਕੈਡਮੀ, ਜਗਤਪੁਰਾ ਵਿੱਚ ਖੇਡਿਆ ਗਿਆ । ਜੀਦੇ ਵਿਚ ਖਾਲਸਾ ਕਿੰਗ ਦਿੱਲੀ ਨੇ 19 ਰਨ ਨਾਲ ਬਾਜੀ ਮਾਰ ਲਈ।
ਖਾਲਸਾ ਕਿੰਗ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕੀਤੀ, ਟੀਮ ਲੀਡਰ ਸੁੰਦਰ ਸਿੰਘ ਅਤੇ ਨਾਨ-ਸਟਰਾਈਕਰ ਰਾਮਦਾਸ ਸਿੰਘ ਨੇ ਪਾਵਰ ਪਲੇ ਵਿੱਚ 35 ਰਨ ਨਾਲ ਚੰਗੀ ਸ਼ੁਰੂਆਤ ਕੀਤੀ।
winners team: Khalsa King Delhi |
ਰਾਮਦਾਸ ਸਿੰਘ ਦਾ ਪਹਿਲਾ ਵਿਕਟ ਗੁਆਉਣ ਤੋਂ ਬਾਅਦ, ਅਨਿਲ ਸਿੰਘ ਨੇ ਲੀਡਰ ਸੁੰਦਰ ਸਿੰਘ ਨਾਲ ਸਾਂਝੇਦਾਰੀ ਵਿੱਚ ਦੋ ਛੱਕਿਆਂ ਅਤੇ ਪੰਜ ਚੌਕਿਆਂ ਸਮੇਤ 48 ਰਨ ਬਣਾਈਆਂ। ਉਸ ਨੇ 41 ਦੌੜਾਂ ਦੋ ਛੱਕੇ ਅਤੇ ਪੰਜ ਚੌਕੇ ਲਗਾਏ।
ਡਿੰਪੀ ਸਿੰਘ ਅਤੇ ਕਪਤਾਨ ਗੋਲੂ ਸਿੰਘ ਨੇ 39 ਅਤੇ 24 ਦੌੜਾਂ ਦਾ ਯੋਗਦਾਨ ਪਾਇਆ ਜਿਸ ਵਿੱਚ ਤਿੰਨ ਛੱਕੇ ਅਤੇ ਇੱਕ ਚੌਕਾ ਸ਼ਾਮਲ ਹੈ। ਅਖੀਰ ਵਿੱਚ ਪੂਰੀ ਟੀਮ ਨੇ ਪੰਜ ਵਿਕਟਾਂ ਗੁਆ ਕੇ 176 ਰਨ ਬਣਾਈਆਂ। ਟੀਮ ਇਕ ਵਧੀਆ ਸਕੋਰ ਬਣਾਕੇ ਮੈਚ ਨੂੰ ਅਗਲੇ ਲੈਵਲ ਤੇ ਲੈ ਗਈ।
ਹਾਲਾਂਕਿ, ਟੀਮ ਦੇ ਕੋਲ ਚੰਗੇ ਖਿਡਾਰੀ ਸਨ ਅਤੇ ਉਹ ਚੰਗੀ ਤਰ੍ਹਾਂ ਤਿਆਰ ਵੀ ਸਨ।
ਪਲੇਅਰ ਅਨਿਲ ਸਿੰਘ ਮੈਨ ਆਫ ਦਿ ਮੈਚ ਰਿਹਾ, ਉਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਅਨਿਲ ਨੇ 34 ਗੇਂਦਾਂ 'ਤੇ 49 ਰਨ ਬਣਾਏ। ਪਰ ਅਨਿਲ ਸਿੰਘ ਹਾਫ਼ ਸੈਂਚੁਰੀ ਬਣਾਉਣ ਚ' ਚੁਕੇ ।
Anil Singh man of the match |
ਉਪ ਜੇਤੂ ਟੀਮ ਭਾਈ ਤਾਰੂ ਸਿੰਘ ਜੀ ਨੇ ਵਧੀਆ ਪ੍ਰਦਰਸ਼ਨ ਕੀਤਾ। ਕਪਤਾਨ ਜਸਮੀਤ ਸਿੰਘ ਨੇ ਕਪਤਾਨੀ ਪਾਰਿ ਖੇਡਦੇ ਹੋਏ ਆਪਣੀ ਟੀਮ ਵਿਚ ਸਬ ਤੋਂ ਵੱਧ ਸਕੋਰ 36 ਰਨ ਦਾ ਯੋਗਦਾਨ ਪਾਯਾ।
ਬਦਕਿਸਮਤੀ ਨਾਲ, ਉਸਦੀ ਟੀਮ ਵਧੀਆ ਖੇਡ ਨਹੀਂ ਸਕੀ ਅਤੇ ਭਾਈ ਤਾਰੂ ਸਿੰਘ ਫਾਈਨਲ ਮੈਚ 19 ਰਨ ਨਾਲ ਹਾਰ ਗਏ।
ਸਰਦਾਰ ਅਜੈਪਾਲ ਸਿੰਘ ਨੇ ਜਸਬੀਰ ਸਿੰਘ ਜੀ ਦੀ ਪ੍ਰਸੰਸ਼ਾ ਕਰਦੇ ਹੋਈਆਂ ਕਿਹਾ ਕਿ ਉਹ ਅਜਿਹੇ ਹਰ ਪਹਿਲਕਦਮੀ ਕਰਨ ਵਾਲੇ ਅਤੇ ਗੁਰਸਿੱਖਾਂ ਦੇ ਨਾਲ ਖੜ੍ਹੇ ਰਹਿਣਗੇ। ਅੱਗੇ ਅਉਨ੍ਹਾ ਨੇ ਕਿਹਾ ਕਿ ਇਹ ਸਬ ਕੁਛ ਜਸਬੀਰ ਸਿੰਘ ਜੀ ਦੀ ਸਿੱਖਿਆ ਕਰ ਕੇ ਹੀ ਹੋ ਪਾਯਾ ਹੈ ਜਿਹੜੀ ਊਨਾ ਨੇ ਜੈਪੁਰ ਦੇ ਸਿਕਲੀਗਰ ਸਿੱਖ ਨੌਜਵਾਨਾਂ ਅਤੇ ਹੋਰ ਸਿੱਖ ਬੱਚੇਯਾਂ ਨੂੰ ਜੋ ਸ਼ਿਕਸ਼ਾ ਦਿੱਤੀ ਹੈ ।
ਇਹ ਸਬ ਸਾਰੇ ਉਦਮੀ ਸਿੱਖ ਨੌਜਵਾਨਾਂ ਅਤੇ ਏਸ ਟੂਰਨਾਮੈਂਟ ਦੇ ਓਰਗਾਨੀਜ਼ਰ ਅੰਮ੍ਰਿਤ ਸਿੰਘ, ਜਵਿੰਦਰ ਸਿੰਘ (ਜੋਨੀ), ਜਤਿੰਦਰ ਸਿੰਘ, ਮਹਿਤਾਬ ਸਿੰਘ, ਚਰਨ ਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਰਾਜਸਥਾਨ ਸਿੱਖ ਸਿਕਲੀਗਰ ਸਮਾਜ ਦੇ ਪਰਧਾਨ ਸਰਦਾਰ ਸੁਲੰਦਰ ਸਿੰਘ ਅਤੇ ਊਨਾ ਦੇ ਕਮੇਟੀ ਮੇਮ੍ਬਰਾਂ ਕਰਕੇ ਹੀ ਸਫਲ ਹੋਇਆ ਹੈ ।
organizers and other committee members |
ਹਜ਼ਾਰਾਂ ਦਰਸ਼ਕ ਮੈਚ ਵਿੱਚ ਸ਼ਾਮਲ ਹੋਏ ਤੇ "ਬੋਲੇ ਸੋਨੀਹਾਲ, ਸਤਿ ਸ਼੍ਰੀ ਅਕਾਲ" ਦੇ ਜੇ-ਕਾਰੇਆਂ ਦੇ ਨਾਲ ਕ੍ਰਿਕਟ ਮੈਦਾਨ ਗੂੰਜ ਉਠਿਆ।
ਇਹ ਸਾਰੇ ਦਰਸ਼ਕ ਇਸ ਤੋਂ ਪਹਿਲਾਂ ਚਾਰ ਦਿਨਾਂ ਤੋਂ ਚਲ ਰਹੇ ਹੋਰ ਮੈਚਾਂ ਵਿਚ ਵੀ ਸ਼ਾਮਲ ਹੋਇ ਸੀ। ਇਸ ਤੌ ਪਹਿਲਾਂ ਹੋਰ ਟੀਮਾਂ ਇਸ ਟੂਰਨਾਂਮੈਂਟ ਵਿਚ ਸ਼ਾਮਲ ਹੋਈ ਸੀ। ਇਹ ਟੀਮਾਂ ਹਰਿਆਣਾ, ਅਲਵਰ, ਜੈਪੁਰ, ਪੰਜਾਬ, ਦਿੱਲੀ ਅਤੇ ਹੋਰ ਇਲਾਕੇਆਂ ਤੌ ਆਈ ਹੋਇਆਂ ਸਨ।
Comments
Post a Comment